ਨਾਨਕ ਬੋਲੀ ਗਿਆ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਨੇ ਆਦਿ ਗ੍ਰੰਥ ਨੂੰ ਗੁਰੂ ਦੀ ਪਦਵੀ ਬਖਸ਼ ਕੇ ਂਿਨਰਾ ਸ਼ਿੱਖ ਜਗਤ ਤੇਹੀ ਨਹੀਂ ਕੁਲ਼ ਸੰਸਾਰ ਉਤੇ ਜੋ ਉਪਕਾਰ ਕੀਤਾ ਹੈ ਉਹ ਕਦੀ ਭੁਲਾਇਆ ਨਹੀਂ ਜਾ ਸਕਦਾ। ਗੁਰਗੱਦੀ ਦੇਣ ਸਮੇਂ ਉਨਾ ਸਪਸ਼ਟ ਕਿਹਾ ਸੀ ਦੁਨੀਆਂ ਵਾਲਿਓ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ ਪ੍ਰੱਤਖ ਨਾਨਕ ਦਾ ਸਰੂਪ ਨੇ ਜੋ ਵੀ ਗਿਆਨ ਚਾਹੀਦਾ ਹੈ ਇਹਨਾਂ ਕੋਲੋਂ ਲਵੋ।
ਪਰ ਅਫਸੋਸ ਅੱਜ ਸਾਨੂੰ ਨਾ ਨਾਨਕ ਚਾਹੀਦਾ ਏ ਤੇ ਨਾਂ ਨਾਨਕ ਦਾ ਗਿਆਨ।ਬੜਾ ਚਾਅ ਆਇਆ ਦਿਲ ਵਿਚ ਨਾਨਕ ਨੂੰ ਘਰੇ ਬੁਲਾਈਏ, ਕਈ ਦਿਨ ਘਰ ਨੂੰ ਸਵਾਰ ਦਿਆਂ ਲਾ ਦਿਤੇ। ਬੜਾ ਖਰਚ ਕੀਤਾ। ਰਿਸ਼ਤੇਦਾਰਾ ਨੂੰ ਕਾਰਡ ਭੇਜੇ ਤੁਸੀਂਵੀ ਆਇਓ ਨਾਨਕ ਨੇ ਸਾਡੇ ਘਰ ਆਉਣਾ ਹੈ। ੰਿੰੰੰੰਮਥੇ ਸਮੇਂ ਤੇ ਬੜੇ ਅਦਬ ਸਤਕਾਰ ਨਾਲ ਨਾਨਕ ਨੂੰ ਘਰੇ ਲਿਆਂਦਾ ਗਿਆ।ਨਾਨਕ
ਜੀ ਘਰੇ ਆ ਗਏ ਨਮਸਕਾਰ ਕੀਤੀ ਦਰਸ਼ਨੀ ਭੇਟਾ ਵੀ ਰਖੀ ਤਰਾਂ ਤਰਾਂ ਦੇ ਸੈਂਟ ਛਿੜਕ ਦਿਤੇ।ਮਨ ਵਿਚ ਚਾਅ ਸੀ ਨਾਨਕ ਦੇ
ਵਿਚਾਰ ਸੁਣਨ ਦਾ। ਘਰ ਵਿਚ ਕਿਤੇ ਕੋਈ ਚੰਗੀ ਬੁਧੀ ਵਾਲਾ ਮਹਿਮਾਨ ਆ ਜਾਏ ਉਸ ਦੁਆਲੇ ਭੀੜ ਲਗ ਜਾਂਦੀ ਏ। ਉਹਦੀਆਂ
ਗਲਾਂ ਵਿਚੋਂ ਬੜਾ ਰਸ ਆਉਦਾ ਏ, ਮਹਿਮਾਨ ਉਠ ਕੇ ਤੁਰਨ ਲਗਦਾ ਏ ਉਸ ਨੂੰ ਫਿਰ ਰੋਕ ਲਈਦਾ ਹੈ ਥੋੜਾ ਜਿਹਾ ਹੋਰ ਰੁਕ ਜਾਓ
ਬੜੀ ਰੌਣਕ ਲਗੀ ਏ ਤੁਹਾਡੇ ਆਉਣ ਨਾਲ। ਫਿਰ ਜਲਦੀ ਆਉਣਾ ਤੁਹਾਡੀ ਉਡੀਕ ਸਾਡੇ ਮਨਾਂ ਵਿੱਚ ਬਣੀ ਰਹੇਗੀ।
ਅਜ ਤੇ ਘਰ ਵਿਚ ਨਾਨਕ ਆਏ ਨੇ ਜਿਨ੍ਹਾਂ ਦੀਆਂ ਗਲਾਂ ਸੁਣਨ ਨੂੰ ਦੇਵੀ ਦੇਵਤੇ ਵੀ ਤਰਸ਼ਦੇ ਹਨ।ਸਾਰੇ ਜੀਆਂ ਨੇ
ਉਠ ਕੇ ਨਾਨਕ ਦੇ ਅਗੇ ਹੱਥ ਜੋੜ ਕੇ ਬੇਨਤੀ ਕੀਤੀ ‘ਨਾਨਕ ਜੀਓ ਕੁਝ ਸੁਣਾਓ ‘।ਨਾਨਕ ਜੀ ਬੋਲਣ ਲਗੇ।ਬੜੇ ਮਿਠੇ ਤੇ ਰਸ ਭਿੰਨੇ
ਵਿਚਾਰ ਨਾਨਕ ਜੀ ਦਸਣ ਲਗੇ।ਪਤਾ ਨਹੀ ਕੀ ਹੋਇਆ ਇਕ ਇਕ ਕਰਕੇ ਸਾਰੇ ਦੇ ਸਾਰੇ ਜੀਅ ਉਠਦੇ ਗਏ ਬਸ ਪੰਜ ਮਿੰਟ ਦੇ
ਅੰਦਰ ਅੰਦਰ ਹੀ ਨਾਨਕ ਇਕਲਾ ਬੋਲ ਰਿਹਾ ਸੀ ਕੋਈ ਵੀ ਸੁਣਨ ਵਾਲਾ ਨਹੀ ਸੀ।ਤੇ ਨਾਨਕ ਬੋਲੀ ਗਿਆ ਰਾਤ ਲ਼ੰਘ ਗਈ ਦੂਸਰਾ
ਦਿਨ ਆ ਗਿਆ ਨਾਨਕ ਨੂੰ ਕਿਸੇ ਨਾ ਸੁਣਿਆ।ਬਾਹਰ ਬਰਾਂਡੇ ਵਿੱਚ ਕਾਕੇ ਦੀ ਮਾਸੀ ਬੈਠੀ ਸੀ ਘਰ ਦੇ ਸਾਰੇ ਜੀਅ ਉਸ ਦੁਆਲੇ ਘੇਰਾ
ਘੱਤੀ ਨਵੀਂ ਖਰੀਦੀ ਕਾਰ ਦੀਆਂ ਗਲਾਂ ਅੱਧਾ ਦਿਨ ਕਰਦੇ ਰਹੇ।ਬੜਾ ਸੁਆਦ ਆ ਰਿਹਾ ਸੀ ਕਾਕੇ ਦੀ ਮਾਸੀ ਦੀਆਂ ਗਲਾਂ ਚੋਂ।
ਕਿਸੇ ਨੂੰ ਚਿਤ ਚੇਤੇ ਵੀ ਨਹੀਂ ਸੀ ਸਾਡੇ ਘਰੇ ਨਾਨਕ ਆਇਆ ਹੈ ਤੇ ਨਾਨਕ ਚੁਪ ਨਹੀਂ,ਕੁਝ ਕਹਿ ਵੀ ਰਿਹਾ ਹੈ।
ਨਾਨਕ ਹੈਰਾਨ ਸੀ ਤੇ ਮਜ਼ਬੂਰ ਵੀ।ਅਚਾਨਕ ਨਾਨਕ ਨੂੰ ਲਾਲੋ ਦੇ ਘਰ ਦੀ ਯਾਦ ਆ ਗਈ।ਟੁੱਟੀ ਮੰਜੀ ਉਤੇ ਵਿਛੀ
ਕਈ ਥਾਵਾਂ ਤੋਂ ਪਾਟੀ ਮੈਲੀ ਜਿਹੀ ਚਾਦਰ ਉਤੇ ਨਾਨਕ ਬੈਠਾ ਸੀ।ਸਾਹਮਣੇ ਅੱਧੀ ਬੋਰੀ ਦੇ ਤਪੜ ਉਤੇ ਲਾਲੋ ਬੈਠਾ ਸੀ।ਨਾਨਕ ਬੋਲ
ਰਿਹਾ ਸੀ ਤੇ ਲਾਲੋ ਨਾਨਕ ਦੀਆਂ ਅੱਖਾਂ ਵਿੱਚ ਅੱਖਾਂ ਪਾਈ ਇਕ ਟੱਕ ਸੁਣੀ ਜਾ ਰਿਹਾ ਸੀ।ਲਾਗੇ ਹੀ ਨਿਕੀਆਂ ਇਟਾਂ ਦੇ ਬਣਾਏ ਚੁਲੇ
ਕੋਲ ਲਾਲੋ ਦੇ ਘਰ ਵਾਲੀ ਬੈਠੀ ਨਾਨਕ ਨੂੰੰ ਸੁਣ ਰਹੀ ਸੀ।ਕੁਕੜ ਦੀ ਪਹਿਲੀ ਬਾਂਗ ਆਂਢ ਗੁਆਂਢ ਨੂੰੰ ਸੁਣ ਪਈ ਸੀ ਪਰ ਲਾਲੋ ਦੀ ਘਰ
ਵਾਲੀ ਨੂੰ ਨਹੀਂ ਸੀ ਸੁਣੀ।
ਲਾਲੋ ਦੇ ਘਰ ਵਾਲੀ ਦੇ ਹੱਥ ਵਿੱਚ ਕੱਲ ਸ਼ਾਮ ਦਾ ਫੜਿਆ ਆਟੇ ਦਾ ਪੇੜਾ ਸੁਕ ਕੇ ਪਥਰ ਬਣ ਚੁੱਕਾ ਸੀ ਦਰ ਅਸਲ
ਕਲ ਸ਼ਾਮੀ ਅੁਹ ਨਾਨਕ ਲਈ ਪ੍ਰਸ਼ਾਦਾ ਤਿਆਰ ਕਰਨ ਲਈ ਹੀ ਚੁਲੇ ਬੈਠੀ ਸੀ।ਚੁਲੇ ਵਿਚੋਂ ਅੱਗ ਬੁਝ ਕੇ ਰਾਖ ਵੀ ਉਡ ਚੁੱਕੀ ਸੀ।ਜਿਹੜਾ
ਆਟਾ ਗੁੰਨਿਆ ਸੀ ਉਸ ਨੂੰ ਸਾਰੀ ਰਾਤ ਚੂਹੇ ਮਜ਼ੇ ਨਾਲ ਖਾਂਦੇ ਰਹੇ ਸਨ ਅਖੀਰ ਪਾਲਤੂ ਬਿਲੀ ਬਾਕੀ ਬਚਿਆ ਦੋ ਕੁ ਪੇੜਿਆਂ ਦਾ ਆਟਾ
ਚੁੱਕ ਕੇ ਦੌੜ ਗਈ ਸੀ।ਕਿਸੇ ਕੋਲ ਚੂਹਿਆਂ ਨੂੰ ਵਰਜਣ ਅਤੇ ਬਿਲੀ ਨੂੰ ਝਿੜਕਣ ਦਾ ਸਮਾਂ ਨਹੀਂ ਸੀ।ਚੁਲੇ ਵਿੱਚ ਦੁਬਾਰਾ ਅਗ ਬਾਲਣ ਦੀ
ਵਿਹਲ ਕਿਹਨੂੰ ਸੀ ਕੌਣ ਗਵਾਉਦਾ ਮਸਾਂ ਥਿਆਏ ਅਨੌਖੇ ਪਲ।ਲਾਲੋ ਤੇ ਲਾਲੋ ਦੇ ਘਰ ਵਾਲੀ ਸਾਰੀ ਰਾਤ ਬੁੱਤ ਬਣੇ ਨਾਨਕ ਨੂੰ ਸੁਣੀ ਗਏ।
ਸਵੇਰ ਹੋਈ ਕਿਸ਼ਨਾ ਜੱਟ ਰੰਬਾ ਚੰਡਾਉਣ ਲਾਲੋ ਕੋਲ ਆਇਆ।ਬਹਿ ਗਿਆਉਹ ਵੀ ਨਾਨਕ ਦੀਆਂ ਗਲਾਂ ਸੁਣਨ,ਇਕ ਇਕ ਕਰਕੇ ਸਾਰਾ
ਪਿੰਡ ਨਾਨਕ ਦੀਆਂ ਗਲਾਂ ਨਾਲ ਜੁੜ ਗਿਆ।ਬੜਾ ਅਨੰਦ ਆਇਆ ਸੀ ਸੁਣਨ ਵਾਲਿਆਂ ਨੂੰ।ਨਾਨਕ ਵੀ ਖੁਸ਼ ਸੀ।
ਪਰ ਪਤਾ ਨਹੀਂ ਅਜ ਨਾਨਕ ਖੁਸ਼ ਹੋਵੇਗਾ ਵੀ ਜਾਂ ਨਹੀਂ।ਅਜ ਤੇ ਨਾਨਕ ਘੜੀ ਮੁੜੀ ਘੜੀ ਦੀ ਸੁਈ ਵਲ ਵੇਖ
ਰਿਹਾ ਸੀ ਕਦੋਂ ਸਮਾਂ ਆਵੇ ਤੇ ਮੈਂ ਚੁੱਪ ਹੋਵਾਂ।
Giani Sant Singh Paras Dhadi Jatha